ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਸਾਡਾ ਪਾਟੀਆਂ ਗੰਡੀਆ ਲੀਰਾਂ ਦਾ
ਸਾਡਾ ਉੱਚੀਆਂ ਸੋਚਾਂ ਵਾਲਿਆਂ ਦਾ
ਸਾਡਾ ਨੀਵੀਆਂ ਖਾਲੀ ਜ਼ਮੀਰਾਂ ਦਾ
ਅਸੀਂ ਜਾਣਦੇ ਕੌਮ ਦੇ ਵੈਰੀਆਂ ਨੂੰ
ਜੋ ਨਿੱਤ ਨਵੀਆਂ ਚਾਲਾਂ ਚੱਲਦੇ ਨੇ
ਸਾਥੋਂ ਗੁਰੂਆਂ ਦੀ ਨਾ ਲਾਜ ਬਚੀ
ਫਿਰ ਕੀ ਫ਼ਾਇਦਾ ਹਥਿਆਰਾਂ ਤੀਰਾਂ ਦਾ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਬੱਸ ਔਰਤ ਪਿੱਛੇ ਭੱਜ ਦੇ ਨੇ
ਇਹ ਜੋ ਗੱਭਰੂ ਪਿੰਡਾਂ ਸ਼ਹਿਰਾਂ ਦੇ
ਜਾਂਦਾ ਵੈਰੀ ਘਰ ਚੋਂ ਫੜਿਆ ਨਾਂ
ਕੀ ਲੈਣਾ ਐਸੇ ਸਰੀਰਾਂ ਦਾ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਸਰਕਾਰ ਤਾਂ ਆਪਣੀ ਬਣੀ ਨਹੀਂ
ਉਮੀਦ ਵੀ ਰੱਖ ਕੇ ਕੀ ਲੈਣਾ
ਇਹਨਾਂ ਡਿਗਣਾ ਹਾਲੇ ਹੋਰ ਥੱਲੇ
ਕੀ ਭਰੋਸਾ ਵਿਕੀਆਂ ਜ਼ਮੀਰਾਂ ਦਾ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਬੱਸ ਸਬਰ ਹੀ ਕਰਦੇ ਰਹਿ ਜਾਈਏ
ਅਤੇ ਜਾਲਮ ਜਬਰ ਕਮਾ ਜਾਵਣ
ਪੰਜਾਬ ਦੇ ਪੁੱਤਰੋ ਡਟੇ ਰਹਿਓ
ਥੋਨੂੰ ਹੌਸਲਾ ਭੈਣਾਂ ਵੀਰਾਂ ਦਾ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਇਸ ਜੰਗ ਵਿੱਚ ਜਿੱਤ ਹੋਣੀ ਥੋਡੀ ਹੈ
ਕਿਉਂ ਕਿ ਜੰਗ ਹੈ ਹੱਕ ਅਤੇ ਸੱਚ ਵਾਲੀ
ਸਭ ਚਾਲਾਂ ਦੁਸ਼ਮਣ ਭੁੱਲ ਜੇ ਗਾ
ਥੋਡੇ ਉੱਤੇ ਹੱਥ ਗੁਰੂਆਂ ਪੀਰਾਂ ਦਾ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਮੈਂ ਸ਼ਬਦ ਚੰਡੇ ਸ਼ਿਵ ਨੂੰ ਪੜ੍ਹ ਕੇ
ਅਕਲ ਚੰਡੀ ਦੁਨੀਆ ਵਿੱਚ ਰੜ ਕੇ
ਕੁਝ ਦੱਸਿਆ ਝਿੜਕ ਬਾਪੂ ਦੀ ਨੇ
ਬਾਕੀ ਅਸਰ ਅੰਮੜੀ ਦੇ ਨੀਰਾਂ ਦਾ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
Written by: @gav.xxi
Podchaser is the ultimate destination for podcast data, search, and discovery. Learn More